ਤੇਰੀ ਮੇਰੀ ਦੋਸਤੀ ਟੁੱਟੀ ਅੱਧ ਵਿਚਕਾਰ,

ਟਹਿਣੀਓ ਟੁੱਟਾ ਫੁੱਲ ਜਿਉਂ ਮੁਰਝਾਉਦਾ ਆਖਰਕਾਰ,

ਲੋਕਾਂ ਸ਼ੁਗਲ ਮਨਾਇਆ ਤੇ ਕੀਤਾ ਖਜਲ ਖੁਆਰ,

ਕਿਸੇ ਮੇਰੇ ਪਿਆਰ ਨੂੰ ਹੈ ਦਿਤੀ ਆਰੀ ਮਾਰ,

ਮੈਂ ਬੁਟਾ ਸਿੰਜਿਆ ਸੀ ਜੋ ਰਹਿੰਦਾ ਸਦਾ ਬਹਾਰ,

ਦਿਲ ਦੀ ਕੌਮਲ ਡੋਡੀ ਦਾ ਤੂੰ ਕੀਤਾ ਨਹੀਂ ਇਤਬਾਰ,

ਤੋੜ ਦਿਤਾ ਏਸ ਨੂੰ ਤੂੰ ਕਰਕੇ ਕੌਲ ਇਕਰਾਰ,

’JEET’ ਨੂੰ ਏਸ ਪ੍ਰੀਤ ਦਾ ਅੱਜ ਵੀ ਹੈ ਇੰਤਜਾਰ,