ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ

ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ

ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ

ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ

ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ

ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ

ਮਾਂ ਹੈ ਰੱਬ ਦਾ ਨਾਂਅ

ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ

ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ

ਮਾਂ ਦੇ ਬੇਕਦਰਾਂ ਨੂੰ ੋਕਰ ਸਦਾ ਕਿਸਮਤ ਨੇ ਮਾਰੀ

ਮਾਂ ਹੈ ਰੱਬ ਦਾ ਨਾਂਅ