ਹੁਣ ਤੱਕ ਤਾਂ ਤੂੰ ਮੈਨੂੰ ਮਨੋਂ ਭੁਲਾ ਗਈ ਹੋਵੇਂਗੀ

ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀਕਲੀਆਂ ਵਰਗੇ ਕੋਮਲ ਦਿਲ ਤੇ ਪੱਥਰ ਧਰ ਕੇ ਨੀਂ

ਖਾਨਦਾਨ ਦੇ ਰਸਮ ਰਿਵਾਜਾਂ ਕੋਲੋ ਡਰ ਕੇ ਨੀਂ

ਯਾਦਾਂ ਨੂੰ ਤੂੰ ਦੂਰ ਕਿਤੇ ਦਫਨਾ ਗਈ ਹੋਵੇਂਗੀ

ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀਕਦੇ ਕਦੇ ਜਦ ਖਿਆਲਾਂ ਪਿੱਛੇ ਨੱਸਦੀ ਹੋਵੇਂਗੀ

ਨੀਂ ਮੇਰੇ ਪਾਗਲਪਨ ਤੇ ਕਿੰਨਾ ਹੱਸਦੀ ਹੋਵੇਂਗੀ

ਫੁੱਲਾਂ ਵਾਂਗੂੰ ਖਿੜ ਕੇ ਫਿਰ ਕੁਮਲਾ ਗਈ ਹੋਵੇਂਗੀ

ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀਕਰ ਤੀ ਹੋਣੀ ਹਰ ਇੱਕ ਵੱਖ ਨਿਸ਼ਾਨੀ ਵਿਸ਼ਵ ਦੀ

ਲਾ ਤੀ ਹੋਣੀ ਝਾਂਜਰ ਮੁੰਦਰੀ ਗਾਨੀ ਵਿਸ਼ਵ ਦੀ

ਚਿੱੀਆਂ ਤੇ ਤਸਵੀਰਾਂ ਚੁੱਲੇ ਪਾ ਗਈ ਹੋਵੇਂਗੀ

ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ ...