ਮੈਂ ਵੀ ਸੱਚਾ ਪਿਆਰ ਸੀ ਲੱਭਦਾ
ਸ਼ਾਇਦ ਪਿਆਰ ਮੈਨੂੰ ਕਦੀ ਹੋਇਆ ਨਈ,
ਕਈ ਆਈਆਂ ਤੇ ਕਈ ਗਈਆਂ
ਕਿਸੇ ਦੀ ਯਾਦ ਚ’ ਬਹੁਤਾ ਰੋਇਆ ਨਈਂ,
ਮੈਂ ਨਾ ਪਰਖਿਆ ਪਰ ਉਹਨਾ ਨੇ
ਕਈ ਵਾਰੀ ਪਰਖ ਕੇ ਦੇਖ ਲਿਆ,

ਮੇਰੇ ਭਖਦੇ-ਤਪਦੇ ਜ਼ਜਬਾਤਾਂ ਨਾਲ

ਓਹਨਾ ਆਪਣਾ ਪਾਲ਼ਾ ਸੇਕ ਲਿਆ,

ਸੱਚੇ ਪਿਆਰ ਦੀ ਇਸ ਤਾਂਘ ਨੇ

ਹੋਲੀ-ਹੋਲੀ ਅੱਖੋਂ ਲੁਕ ਜਾਣਾ,

ਮੈ ਬਲਦੇ ਦੀਵੇ ਦੇ ਤੇਲ ਵਾਂਗੂ

ਹੋਰਾਂ ਲਈ ਬਲਕੇ ਮੁੱਕ ਜਾਣਾ....