ਮੇਰਾ ਨਾਮ ਹੈ ਜਿੰਦਗੀਕਿਸੇ ਦੀ ਵੈਰੀ ਬਣੀਂ , ਕਿਸੇ ਦੀ ਬਣੀਂ ਮਿੱਤ ਵੀ

ਕਈਆਂ ਨੇ ਹਾਰ ਦਿਤਾ ਮੈਨੂੰ, ਕਈਆਂ ਲਈ ਜਿੱਤ ਵੀ ,ਕੋਈ ਮੈਨੂੰ ਰੌਲੇ ਵਿੱਚ ਸ਼ਰਾਬਾਂ

ਕੋਈ ਰੱਖ ਕੇ ਭੁੱਲ ਜਾਵੇ ਵਿੱਚ ਕਿਤਾਬਾਂ ,ਬੜ੍ਹਿਆਂ ਦੀ ਕਰਜਾਈ ਪਈ ਹਾਂ, ਕੋਈ ਜੀਏ ਮੈਨੂੰ ਉਧਾਰ ਵੀ

ਕੋਈ ਖੁੱਲ ਕੇ ਮਾਣੇ, ਸੋਚਣ ਮਿਲਣੀ ਇੱਕ ਵਾਰ ਹੀ ,ਕੁੱਝ ਘੁੱਟ ਘੁੱਟ ਕੇ ਸਾਹ ਖਰਚਣ

ਜਿਵੇਂ ਦੇਣਾਂ ਪੈਣਾਂ ਬਾਅਦ ਚ ਹਿਸਾਬ ਵੀ ,ਸਿਰ ਫਿਰਿਆਂ ਮੈਨੂੰ ਲਿਖਿਆ ਕਿਸੇ ਦੇ ਨਾਮ

ਕਈ ਮੇਰੇ ਨਸ਼ੇ ਚ ਡੁੱਬ ਕੇ ਹੋ ਗਏ ਗੁਮਨਾਮ ,ਆਸ਼ਿਕਾਂ ਨੇ ਮੈਨੂੰ ਪਾ ਦਿੱਤਾ ਇਸ਼ਕ ਦੀਆਂ ਰਾਹਾਂ ਵਿਂਚ

ਥੋੜੇਆਂ ਮਿਲਾ ਦਿੱਤਾ ਮੈਨੂੰ ਝੂੀਆਂ ਅਫਵਾਹਾਂ ਚ ,ਹਾਂ ਮੇਰਾ ਨਾਮ ਹੈ ਜਿੰਦਗੀ

ਜਦ ਪੂਰੀ ਹੋਣਾ ਤਾਂ ਮੈਂ ਮੁੱਕ ਜਾਣਾ,

ਬੱਸ ਸੱਭ ਨੂੰ ਇਹ ਹੀ ਕਹਾਂ ਕੇ ਮੇਰਾ ਮੁੱਲ ਪਾ ਲਿਉ

ਨਹੀਂ ਤਾਂ ਮੈਂ ਸਸਤੇ ਮੁੱਲ ਵਿੱਕ ਜਾਣਾ